/images/LatestNews/image.jpeg

ਡਿਜੀਟਲ ਕ੍ਰਾਂਤੀ ਪੰਜਾਬ ਵਿਧਾਨ ਸਭਾ ਦੀਆਂ ਤਕਰੀਰਾਂ ਇੱਕ ਕਲਿੱਕ 'ਤੇ

ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਡਿਬੇਟਸ ਸਾਲ 1947 ਤੋਂ ਹੁਣ ਤੱਕ ਡਿਜ਼ੀਟਾਈਜ਼ ਕਰਵਾ ਕੇ Search Engine ਦੀ ਸੁਵਿਧਾ ਨਾਲ ਪੰਜਾਬ ਵਿਧਾਨ ਸਭਾ ਦੀ ਵੈਬਸਾਈਟ ਤੇ ਅਪਲੋਡ ਕਰਵਾ ਦਿੱਤੀਆਂ ਗਈਆਂ ਹਨ । ਇਸ ਨਾਲ ਅਜ਼ਾਦੀ ਤੋਂ ਬਾਅਦ ਹੁਣ ਤੱਕ ਦੀਆਂ ਵੈੱਬਸਾਈਟ ਤੇ ਉਪਲਬਧ ਪੰਜਾਬ ਵਿਧਾਨ ਸਭਾ ਦੀਆਂ  ਡਿਬੇਟਸ ਵਿੱਚੋਂ ਕੋਈ ਵੀ content search ਕੀਤਾ ਜਾ ਸਕਦਾ ਹੈ । ਇੱਥੇ ਹੀ ਬੱਸ ਨਹੀਂ, content ਨੂੰ search ਕਰਨ ਉਪਰੰਤ ਉਸ ਦੀ ਸਾਫਟ ਕਾਪੀ ਵੀ ਤਿਆਰ ਕੀਤੀ ਜਾ ਸਕਦੀ ਹੈ ਅਤੇ ਉਸ ਦਾ ਪ੍ਰਿੰਟ ਵੀ ਲਿਆ ਜਾ ਸਕਦਾ ਹੈ । ਇਹ ਸਾਰਾ ਕੰਮ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਦਿ ਇੰਟਰਨੈਸ਼ਨਲ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ, ਹੈਦਰਾਬਾਦ (IIIT, Hyderabad) ਅਤੇ ਸੀ-ਡੈਕ ਨੋਇਡਾ ਦੇ ਸਹਿਯੋਗ ਨਾਲ ਮਾਹਿਰਾਂ ਦੀ ਇੱਕ ਟੀਮ ਵੱਲੋਂ ਨਿਸ਼ੁਲਕ ਨੇਪਰੇ ਚੜ੍ਹਾਇਆ ਗਿਆ ਹੈ । ਹੁਣ ਇਸ Search Engine ਵਿੱਚ ਹੋਰ ਫੀਚਰ ਸ਼ਾਮਲ ਕਰਨ ਲਈ ਵੀ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ, ਜਿਵੇਂ ਡਿਬੇਟਸ ਦੀ ਅੰਗਰੇਜ਼ੀ ਭਾਸ਼ਾ ਵਿੱਚ ਟਰਾਂਸਲੇਸ਼ਨ ਅਤੇ ਇਸ ਦਾ vocal ਰੂਪ । ਇਸ ਪ੍ਰਾਜੈਕਟ ਦੇ ਨੇਪਰੇ ਚੜ੍ਹਨ ਨਾਲ ਦੁਨੀਆਂ ਦਾ ਕੋਈ ਵੀ ਵਿਅਕਤੀ ਪੰਜਾਬ ਵਿਧਾਨ ਸਭਾ ਦੀਆਂ ਡਿਬੇਟਸ ਨੂੰ ਅੰਗਰੇਜ਼ੀ ਵਿੱਚ ਪੜ੍ਹ ਵੀ ਸਕੇਗਾ ਅਤੇ ਉਹ ਇਸ ਨੂੰ ਪੰਜਾਬੀ ਜਾਂ ਅੰਗਰੇਜ਼ੀ ਵਿੱਚ ਸੁਣ ਵੀ ਸਕੇਗਾ ।

/images/LatestNews/speaker_image.jpeg

ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਸ੍ਰੀਮਤੀ ਕੈਰੋਲੀਨ ਰੋਵੇਟ ਨੇ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਮੁਲਾਕਾਤ ਕੀਤੀ ਅਤੇ ਅਹਿਮ ਮੁੱਦਿਆਂ ਉੱਤੇ ਵਿਚਾਰ ਵਿਟਾਂਦਰਾ ਕੀਤਾ। ਸ਼੍ਰੀਮਤੀ ਕੈਰੋਲੀਨ ਰੋਵੇਟ ਨੇ ਵਿਧਾਨ ਸਭਾ ਦੀ ਬਿਲਡਿੰਗ ਨੂੰ ਇੱਕ ਅਦਭੁਤ ਬਿਲਡਿੰਗ ਕਿਹਾ ਅਤੇ ਆ

ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਸ੍ਰੀਮਤੀ ਕੈਰੋਲੀਨ ਰੋਵੇਟ ਨੇ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਮੁਲਾਕਾਤ ਕੀਤੀ ਅਤੇ ਅਹਿਮ ਮੁੱਦਿਆਂ ਉੱਤੇ ਵਿਚਾਰ ਵਿਟਾਂਦਰਾ ਕੀਤਾ। ਸ਼੍ਰੀਮਤੀ ਕੈਰੋਲੀਨ ਰੋਵੇਟ ਨੇ ਵਿਧਾਨ ਸਭਾ ਦੀ ਬਿਲਡਿੰਗ ਨੂੰ ਇੱਕ ਅਦਭੁਤ ਬਿਲਡਿੰਗ ਕਿਹਾ ਅਤੇ ਆਪਣੇ ਇਸ ਦੋਰੇ ਨੂੰ ਇੱਕ ਯਾਦਗਾਰ ਦੌਰਾ ਦੱਸਿਆ। ਕੈਰੋਲੀਨ ਨੇ ਕਿਹਾ ਕਿ ਉਸਨੇ ਫਰਾਂਸ, ਇੰਡੋਨੇਸ਼ੀਆ, ਬਹਾਮਾਸ ਅਤੇ ਹੈਤੀ ਵਰਗੇ ਮੁਲਕਾਂ ਚ ਕੰਮ ਕੀਤਾ ਹੈ। ਮਾਣਯੋਗ ਸਪੀਕਰ ਨੇ ਪੰਜਾਬ ਦੇ ਸਬਜ਼ੀਆਂ ਅਤੇ ਫਲਾਂ ਨੂੰ ਨਿਰਿਆਤ ਕਰਨ ਦੇ ਮੁੱਦੇ ਉੱਤੇ ਉਹਨਾਂ ਨਾਲ ਚਰਚਾ ਕੀਤੀ ਅਤੇ ਉਨਾਂ ਦਾ ਸਹਿਯੋਗ ਮੰਗਿਆ ਤਾਂ ਜੋ ਕਿਸਾਨਾਂ ਨੂੰ ਵਧੇਰੇ ਲਾਭ ਮਿਲ ਸਕੇ।

/images/LatestNews/speaker.jpeg

ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਨੇ ਮਹਾਂਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਹੁਲ ਸੁਧਾ ਸੁਰੇਸ਼ ਨਾਵੇਰਕਰ ਜੀ ਨਾਲ ਮੁਲਾਕਾਤ ਕੀਤੀ ਅਤੇ ਅਹਿਮ ਮਸਲਿਆਂ ਤੇ ਵਿਚਾਰ-ਵਟਾਂਦਰਾ ਕੀਤਾ।

ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਨੇ ਮਹਾਂਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਹੁਲ ਸੁਧਾ ਸੁਰੇਸ਼ ਨਾਵੇਰਕਰ ਜੀ ਨਾਲ ਮੁਲਾਕਾਤ ਕੀਤੀ ਅਤੇ ਅਹਿਮ ਮਸਲਿਆਂ ਤੇ ਵਿਚਾਰ-ਵਟਾਂਦਰਾ ਕੀਤਾ।

/images/LatestNews/two.jpeg

ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਅਤੇ ਚੈਕ ਰਿਪਬਲਿਕ ਦਰਮਿਆਨ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ । ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਹੋਈ ਮੁਲਾਕਾਤ ਦੌਰਾਨ ਮਾਣਯੋਗ ਸਪੀਕਰ ਜੀ ਨੇ ਭਾਰਤ ਅਤੇ ਚੈਕ ਰਿਪਬਲਿਕ ਦਰਮਿਆਨ ਖੇਤੀਬਾੜੀ, ਇੰਡਸਟਰੀ, ਤਕਨਾਲੋਜੀ, ਫੂਡ ਪ੍ਰੋਸਿਸਿੰਗ ਤੇ ਪੈਕਜਿੰਗ ਅਤੇ ਹੋਰਨਾਂ ਖੇਤਰਾਂ ਵਿੱਚ ਠੋਸ ਸਹਿਯੋਗ 'ਤੇ ਜ਼ੋਰ ਦਿੱਤਾ।

ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਅਤੇ ਚੈਕ ਰਿਪਬਲਿਕ ਦਰਮਿਆਨ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ । ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਹੋਈ ਮੁਲਾਕਾਤ ਦੌਰਾਨ ਮਾਣਯੋਗ ਸਪੀਕਰ ਜੀ ਨੇ ਭਾਰਤ ਅਤੇ ਚੈਕ ਰਿਪਬਲਿਕ ਦਰਮਿਆਨ ਖੇਤੀਬਾੜੀ, ਇੰਡਸਟਰੀ, ਤਕਨਾਲੋਜੀ, ਫੂਡ ਪ੍ਰੋਸਿਸਿੰਗ ਤੇ ਪੈਕਜਿੰਗ ਅਤੇ ਹੋਰਨਾਂ ਖੇਤਰਾਂ ਵਿੱਚ ਠੋਸ ਸਹਿਯੋਗ 'ਤੇ ਜ਼ੋਰ ਦਿੱਤਾ।

/images/LatestNews/S. Kultar Singh Sandhwan.jpeg

S. Kultar Singh Sandhwan Unanimously Elected As Speaker Of The 16th Punjab Vidhan Sabha.

S. Kultar Singh Sandhwan Unanimously Elected As Speaker Of The 16th Punjab Vidhan Sabha. Chief Minister Sardar Bhagwant Mann Proposed The Name Of S. Sandhwan As Speaker Which Was Seconded By Cabinet Minister Harpal Cheema.

/images/LatestNews/Punjab-CM-Oath.jpeg

SARDAR BHAGWANT MANN SWORN IN AS CHIEF MINISTER OF PUNJAB

On Wednesday, 16th March 2022, The Hon’ble Governor of Punjab and Administrator, UT, Chandigarh, Sh. Banwarilal Purohit administered the oath of office and secrecy to Sardar Bhagwant Mann as Chief Minister of Punjab.

Latest News