

ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਨਵੀਂ ਦਿੱਲੀ ਵਿੱਚ ਸੰਸਦ ਦੇ ਕੇਂਦਰੀ ਹਾਲ “ਸੰਵਿਧਾਨ ਸਦਨ” ਵਿਖੇ ਰਾਸ਼ਟਰਮੰਡਲ ਦੇਸ਼ਾਂ (Commonwealth Countries) ਦੇ ਸੰਸਦ ਮੈਂਬਰਾਂ, ਸਪੀਕਰਾਂ ਅਤੇ ਪ੍ਰਧਾਨਗੀ ਅਧਿਕਾਰੀਆਂ ਦੇ ਸੰਮੇਲਨ #CSPOC-2026 ਦੇ ਉਦਘਾਟਨੀ ਸੈਸ਼ਨ ਵਿੱਚ ਸ਼ਿਰਕਤ ਕੀਤੀ। ਇਸ ਕਾਨਫਰੰਸ ਦਾ ਉਦਘਾਟਨ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤਾ… ਭਾਰਤ ਅਤੇ ਵੱਖ-ਵੱਖ ਰਾਸ਼ਟਰਮੰਡਲ ਦੇਸ਼ਾਂ ਦੇ ਬੁਲਾਰਿਆਂ ਨੇ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸੰਸਦੀ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ।


ਮਾਣਯੋਗ ਸਪੀਕਰ ਸਾਹਿਬ, ਮਾਣਯੋਗ ਡਿਪਟੀ ਸਪੀਕਰ ਸਾਹਿਬ ਅਤੇ ਸਕੱਤਰ ਜੀ ਦੀ ਅਗਵਾਈ ਵਿੱਚ NeVA(National evidhan Application) ਪ੍ਰੋਜੈਕਟ ਨੂੰ ਪੰਜਾਬ ਵਿਧਾਨ ਸਭਾ ਵਿੱਚ ਸਫਲਤਾ ਪੂਰਵਕ ਲਾਗੂ ਕਰਨ ਕਰਕੇ ਅੱਜ ਮਿਤੀ 30 ਅਕਤੂਬਰ 2025 ਨੂੰ ਮਨਿਸਨਰੀ ਆਫ ਪਾਰਲੀਮੈਂਟਰੀ ਅਫੇਅਰਜ਼ ਵੱਲੋਂ ਕਰਵਾਏ ਗਏ Third National Conference of NeVA ਵਿੱਚ ਮਨਿਸਟਰੀ ਆਫ ਪਾਰਲੀਮੈਂਟਰੀ ਅਫੇਅਰਜ਼ ਦੇ ਮਾਣਯੋਗ ਕੇਂਦਰੀ ਮੰਤਰੀ ਸ਼੍ਰੀ ਕਿਰਨ ਰਿਜਿਜੂ ਜੀ ਅਤੇ ਮਾਣਯੋਗ ਕੇਂਦਰੀ ਰਾਜ ਮੰਤਰੀ ਸ਼੍ਰੀ ਐਲ. ਮੁਰਗਨ ਜੀ ਵੱਲੋਂ ਪੰਜਾਬ ਵਿਧਾਨ ਸਭਾ ਨੂੰ Certificate of Honour ਨਾਲ ਨਿਵਾਜਿਆ ਗਿਆ।
Under the leadership of the Hon’ble Speaker, Hon’ble Deputy Speaker, and the Secretary, the NeVA (National eVidhan Application) project was successfully implemented in the Punjab Legislative Assembly. In recognition of this achievement, on October 30, 2025, during the Third National Conference of NeVA organized by the Ministry of Parliamentary Affairs, the Punjab Legislative Assembly was honored with a Certificate of Honour by the Hon’ble Union Minister of Parliamentary Affairs, Shri Kiren Rijiju, and the Hon’ble Union Minister of State, Shri L. Murugan.

ਜੀਵੰਤ ਬ੍ਰਿਜਟਾਊਨ, ਬਾਰਬਾਡੋਸ ਵਿੱਚ ਚੱਲ ਰਹੀ CPA ਜਨਰਲ ਅਸੈਂਬਲੀ ਦੇ ਚੌਥੇ ਦਿਨ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਨੇ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਸੰਸਦੀ ਲਚਕੀਲੇਪਣ ਅਤੇ ਰਾਸ਼ਟਰਮੰਡਲ ਦੇ ਵਿਸ਼ਵਵਿਆਪੀ ਪ੍ਰਭਾਵ ਸਬੰਧੀ ਮਹੱਤਵਪੂਰਨ ਵਿਚਾਰ-ਵਟਾਂਦਰੇ ਕੀਤੇ ਅਤੇ ਉਨ੍ਹਾਂ ਨੇ ਕਿਹਾ ਕਿ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਇਸ ਤਰਾਂ ਦੀਆਂ ਅੰਤਰ ਰਾਸ਼ਟਰੀ ਮਿਲਣੀਆਂ ਬੇਹੱਦ ਕਾਰਗਰ ਸਿੱਧ ਹੁੰਦੀਆਂ ਹਨ।


"ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ, 2025" ਦੀ ਘੋਖ ਕਰਨ ਲਈ ਪੰਜਾਬ ਵਿਧਾਨ ਸਭਾ ਦੀ ਸਿਲੈਕਟ ਕਮੇਟੀ ਦੁਆਰਾ ਜਨਤਾ, ਧਾਰਮਿਕ ਅਦਾਰਿਆਂ, ਗੈਰ-ਸਰਕਾਰੀ ਸੰਗਠਨਾਂ, ਮਾਹਿਰਾਂ, ਬੁੱਧੀਜੀਵੀਆਂ ਅਤੇ ਸਿਵਲ ਸੋਸਾਇਟੀ ਦੇ ਵੱਖ ਵੱਖ ਨੁਮਾਇੰਦਿਆਂ ਤੋਂ ਵਿਚਾਰ ਅਤੇ ਸੁਝਾਅ ਮੰਗਣ ਲਈ ਜਨਤਕ ਸੂਚਨਾ।

“ਦਿ ਟਰਬਨੇਟਰ" ਨਾਮ ਤੇ ਪ੍ਰਸਿੱਧ ਕ੍ਰਿਕਟ ਖਿਡਾਰੀ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਸ਼ਿਸ਼ਟਾਚਾਰ ਨਾਤੇ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਮਿਲਣ ਲਈ ਪੁੱਜੇ, ਓਹਨਾਂ ਨਾਲ ਪੰਜਾਬ ਦੇ ਕੇਂਦਰ ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਲਈ ਰਾਜ ਸਭਾ ਵਿੱਚ ਆਵਾਜ਼ ਚੁੱਕਣ ਸਬੰਧੀ ਅਤੇ ਪੰਜਾਬ ਦੇ ਹੋਣਹਾਰ ਖਿਡਾਰੀਆਂ ਨੂੰ ਉਚਿੱਤ ਮੌਕੇ ਉਪਲਬਧ ਕਰਵਾਉਣ ਸਬੰਧੀ ਲੰਬੀ ਵਾਰਤਾਲਾਪ ਹੋਈ।।

ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਡਿਬੇਟਸ ਸਾਲ 1947 ਤੋਂ ਹੁਣ ਤੱਕ ਡਿਜ਼ੀਟਾਈਜ਼ ਕਰਵਾ ਕੇ Search Engine ਦੀ ਸੁਵਿਧਾ ਨਾਲ ਪੰਜਾਬ ਵਿਧਾਨ ਸਭਾ ਦੀ ਵੈਬਸਾਈਟ ਤੇ ਅਪਲੋਡ ਕਰਵਾ ਦਿੱਤੀਆਂ ਗਈਆਂ ਹਨ । ਇਸ ਨਾਲ ਅਜ਼ਾਦੀ ਤੋਂ ਬਾਅਦ ਹੁਣ ਤੱਕ ਦੀਆਂ ਵੈੱਬਸਾਈਟ ਤੇ ਉਪਲਬਧ ਪੰਜਾਬ ਵਿਧਾਨ ਸਭਾ ਦੀਆਂ ਡਿਬੇਟਸ ਵਿੱਚੋਂ ਕੋਈ ਵੀ content search ਕੀਤਾ ਜਾ ਸਕਦਾ ਹੈ । ਇੱਥੇ ਹੀ ਬੱਸ ਨਹੀਂ, content ਨੂੰ search ਕਰਨ ਉਪਰੰਤ ਉਸ ਦੀ ਸਾਫਟ ਕਾਪੀ ਵੀ ਤਿਆਰ ਕੀਤੀ ਜਾ ਸਕਦੀ ਹੈ ਅਤੇ ਉਸ ਦਾ ਪ੍ਰਿੰਟ ਵੀ ਲਿਆ ਜਾ ਸਕਦਾ ਹੈ । ਇਹ ਸਾਰਾ ਕੰਮ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਦਿ ਇੰਟਰਨੈਸ਼ਨਲ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ, ਹੈਦਰਾਬਾਦ (IIIT, Hyderabad) ਅਤੇ ਸੀ-ਡੈਕ ਨੋਇਡਾ ਦੇ ਸਹਿਯੋਗ ਨਾਲ ਮਾਹਿਰਾਂ ਦੀ ਇੱਕ ਟੀਮ ਵੱਲੋਂ ਨਿਸ਼ੁਲਕ ਨੇਪਰੇ ਚੜ੍ਹਾਇਆ ਗਿਆ ਹੈ । ਹੁਣ ਇਸ Search Engine ਵਿੱਚ ਹੋਰ ਫੀਚਰ ਸ਼ਾਮਲ ਕਰਨ ਲਈ ਵੀ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ, ਜਿਵੇਂ ਡਿਬੇਟਸ ਦੀ ਅੰਗਰੇਜ਼ੀ ਭਾਸ਼ਾ ਵਿੱਚ ਟਰਾਂਸਲੇਸ਼ਨ ਅਤੇ ਇਸ ਦਾ vocal ਰੂਪ । ਇਸ ਪ੍ਰਾਜੈਕਟ ਦੇ ਨੇਪਰੇ ਚੜ੍ਹਨ ਨਾਲ ਦੁਨੀਆਂ ਦਾ ਕੋਈ ਵੀ ਵਿਅਕਤੀ ਪੰਜਾਬ ਵਿਧਾਨ ਸਭਾ ਦੀਆਂ ਡਿਬੇਟਸ ਨੂੰ ਅੰਗਰੇਜ਼ੀ ਵਿੱਚ ਪੜ੍ਹ ਵੀ ਸਕੇਗਾ ਅਤੇ ਉਹ ਇਸ ਨੂੰ ਪੰਜਾਬੀ ਜਾਂ ਅੰਗਰੇਜ਼ੀ ਵਿੱਚ ਸੁਣ ਵੀ ਸਕੇਗਾ ।

S. Kultar Singh Sandhwan Unanimously Elected As Speaker Of The 16th Punjab Vidhan Sabha. Chief Minister Sardar Bhagwant Mann Proposed The Name Of S. Sandhwan As Speaker Which Was Seconded By Cabinet Minister Harpal Cheema.